Monday 14 October 2013

ਸਫ਼ਰ ਦੀ ਸ਼ੁਰੂਆਤ سفر دی شروعات The journey starts

ਕੀ ਮੈਨੂੰ ਇਹ ਬਲੌਗ ਲਿਖਣਾ ਚਾਹੀਦਾ ਹੈ? ਕੀ ਮੇਰੇ ਕੋਲ ਇੰਨਾ ਵਕਤ ਹੈ? ਕੀ ਮੈਂ ਇਹ ਕਾਰਜ ਕਰਨ ਦੇ ਲਾਇਕ ਹਾਂ? ਕੁਝ ਅਜਿਹੇ ਹੀ ਸੁਆਲ ਉੱਠ ਰਹੇ ਹਨ ਦਿਲੋ-ਦਿਮਾਗ਼ ਵਿਚ!

ਆਖ਼ਰ ਕਿਉਂ? ਕੀ ਲੋੜ ਹੈ? ਸਰਦਾ ਨਹੀਂ ਪਿਆ?...

ਬੱਸ ਫੇਰ ਇਕ ਪੌਣ ਆ ਵਗਦੀ ਹੈ ਪੰਜਾਬ ਵੱਲੋਂ, ਮਾਂ ਦੇ ਲਾਡ-ਪਿਆਰ ਦੀ, ਪੰਜਾਬੀ ਮਾਂ-ਬੋਲੀ ਦੇ ਨਿੱਘ ਦੀ! ਤੇ ਮਨ ਕੁਰਲਾ ਉਠਦਾ ਹੈ ਕਿ ਪੰਜਾਬੀ ਕਿਉਂ ਨਹੀਂ? ਸੋ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਇਸ ਸਫ਼ਰ ਦੀ...ਜਿਸ ਵਿਚ ਮੈਂ ਪੰਜਾਬੀ ਨੂੰ ਸਿੱਖਣ ਦੇ ਤਰੀਕੇ ਦੱਸਾਂਗਾ, ਖ਼ਾਸ ਕਰਕੇ ਕਿਰਿਆਵਾਂ ਨੂੰ ਜੋੜਨ ਦੇ।

ਉਮੀਦ ਹੈ ਕੀ ਆਪਾਂ ਇੱਕ ਦੂਜੇ ਤੋਂ ਬਹੁਤ ਕੁਝ ਨਵਾਂ ਸਿੱਖਾਂਗੇ!

ਅਗਲੀ ਪੌਣ ਦੀ ਉਡੀਕ ਵਿਚ...


کی مینوں ایہہ بلوگ لکھنا چاہیدا ہے؟ کی میرے کول انا وقت ہے؟ کی میں ایہہ کارج کرن دے لایق ہاں؟ کجھ اجیہے ہی سوال ! اٹھ رہے ہن دلو-دماغ وچ

آخر کیوں؟ کی لوڑ ہے؟ سردا نہیں پیا؟

بسّ پھیر اک پون آ وگدی ہے پنجاب ولوں، ماں دے لاڈ-پیار دی، پنجابی ماں-بولی دے نگھّ دی! تے من کرلا اٹھدا ہے کہ پنجابی کیوں نہیں؟ سو میں شروعات کرن جا رہا ہاں اس سفر دی...جس وچ میں پنجابی نوں سکھن دے طریقے دسانگا، خاص کرکے کریاواں نوں جوڑن دے۔

امید ہے کی آپاں اک دوجے توں بہت کجھ نواں سکھانگے

اگلی پون دی اڈیک وچ


Should I blog about this? Do I have that much time? Am I suited for this job? Well, these are some of the queries surfacing right now in my thinking box!

Why this? What's the need? Is it really necessary?...

But then a cold "easterly" blows from the Punjab filled with the mother's love, the mother Punjabi's warmth! And the soul cries out that why not Punjabi? So here I commence this journey...where I hope to provide some techniques helpful in learning Punjabi especially the verb conjugation.

Hope we'll learn so much from each other!

Waiting for the next zephyr...

No comments:

Post a Comment