ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਪੰਜਾਬੀ ਦਾ ਮੂਲ ਸਰੋਤ ਕੀ ਹੈ ਅਤੇ ਇਹਦਾ ਬਾਕੀ ਬੋਲੀਆਂ ਨਾਲ਼ ਕੀ ਸਬੰਧ ਹੈ ਤਾਂ ਮੈਂ ਕੁਝ ਮੁਢਲੀ ਜਾਣਕਾਰੀ ਦੇ ਰਿਹਾ ਹਾਂ।
ਪੰਜਾਬੀ ਇਕ ਹਿੰਦ-ਆਰਿਆਈ (ਇੰਡੋ-ਆਰੀਅਨ) ਬੋਲੀ ਹੈ। ਇਹਦਾ ਸਰੋਤ ਸ਼ੌਰਸੈਨੀ ਭਾਸ਼ਾ ਨੂੰ ਮੰਨਿਆ ਗਿਆ ਹੈ ਜੋ ਮੱਧਕਾਲੀ ਉੱਤਰ ਭਾਰਤ ਦੀ ਪ੍ਰਮੁੱਖ ਬੋਲੀ ਸੀ। ਇਹ ਲਗਭਗ ੧੨ਵੀਂ ਸਦੀ ਵਿਚ ਇਕ ਅਜ਼ਾਦ ਬੋਲੀ ਵਜੋਂ ਉਭਰ ਕੇ ਆਈ ਅਤੇ ਆਮ ਤੌਰ 'ਤੇ ਬਾਬਾ ਫ਼ਰੀਦ ਜੀ ਨੂੰ ਪੰਜਾਬੀ ਜ਼ਬਾਨ ਦਾ ਸਭ ਤੋਂ ਪਹਿਲਾ ਕਵੀ ਮੰਨਿਆ ਜਾਂਦਾ ਹੈ। ਇਹਦੇ ਬਹੁਤ ਸਾਰੇ ਗੁਣ ਇਹਨੂੰ ਬਾਕੀ ਹਿੰਦ-ਆਰਿਆਈ ਬੋਲੀਆਂ ਤੋਂ ਨਿਖੇੜਦੇ ਹਨ, ਜਿਵੇਂ ਕਿ ਸ਼ਬਦ ਸੁਰ/ਤਰਜ਼ (ਟੋਨ)।
ਲਿਖਣ ਵਾਸਤੇ ਇਸ ਜ਼ਬਾਨ ਦੀਆਂ ਦੋ ਪ੍ਰਮੁੱਖ ਲਿਪੀਆਂ ਹਨ: ਗੁਰਮੁਖੀ ਅਤੇ ਸ਼ਾਹਮੁਖੀ ਜੋ ਲੜੀਵਾਰ ਚੜ੍ਹਦੇ (ਭਾਰਤੀ) ਅਤੇ ਲਹਿੰਦੇ (ਪਾਕਿਸਤਾਨੀ) ਪੰਜਾਬ ਵਿਚ ਵਰਤੀਆਂ ਜਾਂਦੀਆਂ ਹਨ।
੨੦੧੦ ਦੇ ਇਕ ਅੰਦਾਜ਼ੇ ਮੁਤਾਬਕ ਇਹਨੂੰ ਮਾਂ-ਬੋਲੀ ਵਜੋਂ ਬੋਲਣ ਵਾਲਿਆਂ ਦੀ ਗਿਣਤੀ ਲਗਭਗ ੧੦ ਕਰੋੜ ਹੈ ਜਿਸ ਕਰਕੇ ਇਹ ਦੁਨੀਆਂ ਦੀ ਨੌਵੀਂ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਜ਼ਬਾਨ ਹੈ। ਇਹ ਕੈਨੇਡਾ ਅਤੇ ਸੰਯੁਕਤ ਬਾਦਸ਼ਾਹੀ ਵਿਚ ਵੀ ਤੀਜੀ ਸਭ ਤੋਂ ਵੱਧ ਪ੍ਰਚੱਲਤ ਬੋਲੀ ਹੈ।
ਸੋ ਵਸਦੀ ਰਹੇ ਮੇਰੀ ਪੰਜਾਬੀ...
جیکر تسیں ایہہ سوچ رہے ہو کی پنجابی دا مول سروت کی ہے اتے ایہدا باقی بولیاں نال کی سبندھ ہے تاں میں کجھ مڈھلی جانکاری دے رہا ہاں۔
پنجابی اک ہند-آریائی (انڈو-آریئن) بولی ہے۔ ایہدا سروت شورسینی بھاشا نوں منیا گیا ہے جو مدھکالی اتر بھارت دی پرمکھ بولی سی۔ ایہہ لگبھگ 12ویں صدی وچ اک آزاد بولی وجوں ابھر کے آئی اتے عامَ طور 'تے بابا فرید جی نوں پنجابی زبان دا سبھ توں پہلا کوی منیا جاندا ہے۔ ایہدے بہت سارے گن ایہنوں باقی ہند-آریائی بولیاں توں نکھیڑدے ہن، جویں کہ شبد سر/طرز (ٹون)۔
لکھن واسطے اس زبان دیاں دو پرمکھ لپیاں ہن: گورمکھی اتے شاہمکھی جو لڑیوار چڑھدے (بھارتی) اتے لیہندے (پاکستانی) پنجاب وچ ورتیاں جاندیاں ہن۔
2010 دے اک اندازے مطابق ایہنوں ماں-بولی وجوں بولن والیاں دی گنتی لگبھگ 10 کروڑ ہے جس کرکے ایہہ دنیاں دی نوویں سبھ توں ودھ بولی جان والی زبان ہے۔ ایہہ کینیڈا اتے سنیوکت بادشاہی وچ وی تیجی سبھ توں ودھ پرچلت بولی ہے۔
...سو وسدی رہے میری پنجابی
If you've ever wondered where Punjabi came from and how it fits in with other languages, here is some basic information.
Punjabi is an Indo-Aryan language which is the descendant of the Shauraseni language which was the chief language of medieval northern India. It emerged as an independent language in the 12th century. Baba Farid is generally recognized as the first major poet of the Punjabi language. There are many features that distinguish it from other languages in Indo-Aryan group, e.g. the concept of tones in Punjabi.
Punjabi is an Indo-Aryan language which is the descendant of the Shauraseni language which was the chief language of medieval northern India. It emerged as an independent language in the 12th century. Baba Farid is generally recognized as the first major poet of the Punjabi language. There are many features that distinguish it from other languages in Indo-Aryan group, e.g. the concept of tones in Punjabi.
It is usually written in two scripts: Gurmukhi and Shahmukhi which are employed in India and Pakistan respectively.
It is spoken by about 102 million native speakers making it the 9th most spoken language in the world as per a 2010 source. It is also the third most spoken language in Canada and United Kingdom.
So long live my Punjabi...
ਵਸਦੀ ਰਹੇ ਸਾਡੀ ਪੰਜਾਬੀ...
ReplyDeleteਹਾਂਜੀ ਬਿਲਕੁਲ ਜੀ!
ReplyDelete